SuicideLine Victoria ਇੱਕ ਸੂਬਾ-ਅਧਾਰਤ ਟੈਲੀਫੋਨ ਸਲਾਹ-ਮਸ਼ਵਰਾ ਸੇਵਾ ਹੈ ਜੋ ਖੁਦਕੁਸ਼ੀਆਂ ਤੋਂ ਪ੍ਰਭਾਵਿਤ ਲੋਕਾਂ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਹਰੇਕ ਵਿਅਕਤੀ ਲਈ ਹੈꓲ
SuicideLine Victoria ਵਿਚ ਪੇਸ਼ੇਵਰ ਸਲਾਹਕਾਰ ਕਰਮਚਾਰੀ ਰੱਖੇ ਗਏ ਹਨ ਜੋ ਉਹਨਾਂ ਨੂੰ ਸਹਾਇਤਾ ਪ੍ਰਦਾਨ ਕਰਦੇ ਹਨ:
- ਕੋਈ ਵੀ ਜੋ ਖੁਦਕੁਸ਼ੀ ਬਾਰੇ ਸੋਚ ਰਿਹਾ ਹੈ
- ਕੋਈ ਵੀ ਜੋ ਜੋਖਮ ਵਿਚ ਕਿਸੇ ਵਿਅਕਤੀ ਬਾਰੇ ਚਿੰਤਤ ਹੈ
- ਕੋਈ ਵੀ ਜੋ ਉਸ ਵਿਅਕਤੀ ਦੀ ਦੇਖਭਾਲ ਕਰ ਰਿਹਾ ਹੈ ਜੋ ਖੁਦਕੁਸ਼ੀ ਕਰਨ ਵਰਗਾ ਮਹਿਸੂਸ ਕਰ ਰਿਹਾ ਹੈ
- ਕੋਈ ਵੀ ਵਿਅਕਤੀ ਜੋ ਖੁਦਕੁਸ਼ੀ ਤੋਂ ਦੁਖੀ ਹੈ
- ਕੋਈ ਵੀ ਵਿਅਕਤੀ ਜਿਸਨੂੰ ਭਾਵਨਾਤਮਕ ਜਾਂ ਮਾਨਸਿਕ ਸਿਹਤ ਸਮੱਸਿਆਵਾਂ ਹਨ
ਇਹ ਸੇਵਾ ਮੁਫ਼ਤ ਹੈ ਅਤੇ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹੈ ਜੋ ਵਿਕਟੋਰੀਆ ਵਿੱਚ ਰਹਿੰਦੇ ਹਨꓲ
ਇਹ ਸੇਵਾ 24 ਘੰਟੇ, ਹਫ਼ਤੇ ਦੇ ਸੱਤੇ ਦਿਨ ਉਪਲਬਧ ਹੈꓲ
ਕਿਸੇ ਸਲਾਹਕਾਰ ਨਾਲ ਗੱਲ ਕਰਨ ਲਈ, 1300 651 251 ‘ਤੇ ਫੋਨ ਕਰੋꓲ
ਅਨੁਵਾਦ ਸੇਵਾ
ਅਨੁਵਾਦ ਅਤੇ ਦੁਭਾਸ਼ੀਏ ਸੇਵਾ (TIS) ਹਰੇਕ ਲਈ ਉਪਲਬਧ ਹੈ ਜੋ ਅੰਗਰੇਜ਼ੀ ਨਹੀਂ ਬੋਲਦਾ ਹੈꓲ ਜਦੋਂ ਤੁਸੀਂ SuicideLine Victoria ਨੂੰ ਫ਼ੋਨ ਕਰਦੇ ਹੋ, ਤਾਂ ਤੁਸੀਂ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ. ਸਲਾਹਕਾਰ ਤੁਹਾਨੂੰ ਫ਼ੋਨ ‘ਤੇ ਰੋਕਕੇ ਰੱਖੇਗਾ ਅਤੇ ਫੇਰ ਇੱਕ ਕਾਨਫਰੰਸ ਕਾਲ ਵਿੱਚ ਦੁਭਾਸ਼ੀਏ ਨਾਲ ਦੁਬਾਰਾ ਜੁੜ ਜਾਵੇਗਾꓲ ਬਦਲਵੇਂ ਤੌਰ ‘ਤੇ, ਤੁਸੀਂ 131 450 ‘ਤੇ TIS ਨੂੰ ਫ਼ੋਨ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ SuicideLine Victoria ਨੂੰ ਫ਼ੋਨ ਕਰਨ ਲਈ ਕਹਿ ਸਕਦੇ ਹੋꓲ